ਆਪਣੇ ਪਰਿਵਾਰਾਂ ਸਮੇਤ

ਜਸਮੀਨ ਸਿਧਾਰਥ

ਤੁਹਾਨੂੰ ਸੁਨੇਹ ਭਰਿਆ ਸੱਦਾ ਦਿੰਦੇ ਹਨ

ਸ਼ਨੀਵਾਰ · ੨੧ ਨਵੰਬਰ ੨੦੨੬

ਬਠਿੰਡਾ, ਪੰਜਾਬ

ਸਾਡੇ ਜਸ਼ਨ

ਆਪਣੇ ਪਰਿਵਾਰਾਂ ਦੀਆਂ ਅਸੀਸਾਂ ਨਾਲ

ਜਸਮੀਨ ਕੌਰ ਸਿੱਧੂ

ਸਪੁੱਤਰੀ

ਸਰਦਾਰ ਨਿਰਮਲ ਸਿੰਘ ਸਿੱਧੂ ਅਤੇ ਸਰਦਾਰਨੀ ਹਰਪ੍ਰੀਤ ਕੌਰ

ਪੋਤਰੀ

ਸਰਦਾਰ ਦਲਬਾਰਾ ਸਿੰਘ ਸਿੱਧੂ ਅਤੇ ਸਵ. ਸਰਦਾਰਨੀ ਅੰਗਰੇਜ ਕੌਰ

ਸਿਧਾਰਥ ਕੁਮਾਰ ਸਿੰਘ

ਸਪੁੱਤਰ

ਸਵ. ਡਾ. ਰੰਜਨ ਕੁਮਾਰ ਸਿੰਘ ਅਤੇ ਸ਼੍ਰੀਮਤੀ ਕੋਮਲ ਕੁਮਾਰੀ

ਪੋਤਰਾ

ਸਵ. ਸ਼੍ਰੀ ਰਾਜਦੇਵ ਸਿੰਘ ਅਤੇ ਸਵ. ਸ਼੍ਰੀਮਤੀ ਸੁੰਦਰੀ ਦੇਵੀ

ਵਿਆਹ ਵਿੱਚ ਬਾਕੀ ਸਮਾਂ

–ਦਿਨ
–ਘੰਟੇ
–ਮਿੰਟ
–ਸਕਿੰਟ

ਜਸ਼ਨ ਅਤੇ ਸਮਾਗਮ

ਸਾਡਾ ਵਿਆਹ ਦੋ ਪਰੰਪਰਾਵਾਂ ਅਤੇ ਪਰਿਵਾਰਾਂ ਨੂੰ ਇਕੱਠਾ ਲਿਆਉਂਦਾ ਹੈ — ਇਕ ਪੰਜਾਬੀ ਸਿੱਖ ਪਰਿਵਾਰ ਅਤੇ ਇਕ ਹਿੰਦੂ ਪਰਿਵਾਰ — ਅਤੇ ਚਾਰ ਦਿਨਾਂ ਵਿੱਚ ਤੁਸੀ ਦੋਵਾਂ ਦੀਆਂ ਰੀਤਾਂ ਵੇਖੋਗੇ। ਜੇ ਇਹਨਾਂ ਵਿੱਚੋਂ ਕੁਝ ਤੁਹਾਡੇ ਲਈ ਨਵਾਂ ਹੋਵੇ, ਤਾਂ ਫ਼ਿਕਰ ਨਾ ਕਰੋ। ਅੱਗੇ ਇਕ ਛੋਟੀ ਜਿਹੀ ਗਾਈਡ ਹੈ, ਤਾਂ ਜੋ ਸਾਰੇ ਇਸ ਵਿੱਚ ਸ਼ਾਮਲ ਹੋ ਸਕਣ।

ਦੋ ਪਰਿਵਾਰ

ਇੱਕ ਜਸ਼ਨ, ਦੋ ਪਰੰਪਰਾਵਾਂ

ਜਸਮੀਨ ਦਾ ਪਰਿਵਾਰ ਬਠਿੰਡਾ ਦਾ ਪੰਜਾਬੀ ਸਿੱਖ ਪਰਿਵਾਰ ਹੈ; ਸਿਧਾਰਥ ਦਾ ਪਰਿਵਾਰ ਪਟਨਾ ਦਾ ਹਿੰਦੂ ਪਰਿਵਾਰ। ਦੋਵਾਂ ਵਿੱਚੋਂ ਇੱਕ ਦੇ ਰਸਮ-ਰਿਵਾਜ਼ ਚੁਣਨ ਦੀ ਥਾਂ ਅਸੀਂ ਦੋਵਾਂ ਦੀਆਂ ਰੀਤਾਂ ਨਿਭਾਉਣ ਦਾ ਫ਼ੈਸਲਾ ਕੀਤਾ — ਇਸੇ ਲਈ ਆਉਣ ਵਾਲੇ ਦਿਨਾਂ ਵਿੱਚ ਗੁਰੂਦਵਾਰਾ ਸਾਹਿਬ ਦੀ ਰਸਮ ਵੀ ਹੋਵੇਗੀ ਤੇ ਪਵਿੱਤਰ ਅਗਨੀ ਵੀ, ਮਹਿੰਦੀ ਵੀ ਤੇ ਸਾਫ਼ਾ ਵੀ, ਢੋਲ ਵੀ ਤੇ ਮੰਤਰ ਵੀ।

ਪੰਜਾਬੀ ਸਿੱਖ ਰੀਤਾਂ

ਮਹਿੰਦੀ, ਵਟਣਾ, ਜਾਗੋ ਅਤੇ ਅਨੰਦ ਕਾਰਜ

ਵਿਆਹ ਤੋਂ ਪਹਿਲਾਂ ਕੁੜੀ ਦੇ ਘਰ ਕਈ ਰੀਤੀ-ਰਿਵਾਜ਼ ਹੁੰਦੇ ਹਨ — ਹੱਥਾਂ ਉੱਤੇ ਮਹਿੰਦੀ, ਪਰਿਵਾਰ ਵੱਲੋਂ ਅਸੀਸ ਵਜੋਂ ਲਾਇਆ ਜਾਂਦਾ ਵਟਣਾ, ਅਤੇ ਜਾਗੋ — ਢੋਲ ਤੇ ਨੱਚਣ-ਗਾਉਣ ਨਾਲ ਭਰੀ ਇੱਕ ਰਾਤ। ਵਿਆਹ ਵਾਲੇ ਦਿਨ ਅਨੰਦ ਕਾਰਜ ਦੀ ਰਸਮ ਹੁੰਦੀ ਹੈ, ਜੋ ਗੁਰੂਦਵਾਰਾ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸੰਪੰਨ ਹੁੰਦੀ ਹੈ।

ਹਿੰਦੂ ਰੀਤਾਂ

ਲਗਨ, ਹਲਦੀ, ਬਰਾਤ ਅਤੇ ਫੇਰੇ

ਇਸ ਦੀ ਸ਼ੁਰੂਆਤ ਕੁਝ ਦਿਨ ਪਹਿਲਾਂ ਸਿਧਾਰਥ ਦੇ ਗਯਾ ਵਾਲੇ ਘਰ ਤੋਂ ਹੁੰਦੀ ਹੈ, ਜਿੱਥੇ ਲਗਨ ਤੋਂ ਲੈ ਕੇ ਹਲਦੀ ਤੱਕ ਦੀਆਂ ਰਸਮਾਂ ਹੁੰਦੀਆਂ ਹਨ। ਲਾੜਾ ਆਪਣੀ ਬਰਾਤ ਨਾਲ ਆਉਂਦਾ ਹੈ — ਪਰਿਵਾਰ ਤੇ ਦੋਸਤਾਂ ਦਾ ਕਾਫ਼ਲਾ, ਜਿਸ ਦਾ ਸਵਾਗਤ ਸੰਗੀਤ ਤੇ ਹਾਰਾਂ ਨਾਲ ਹੁੰਦਾ ਹੈ। ਇਸ ਤੋਂ ਬਾਅਦ ਫੇਰੇ ਹੁੰਦੇ ਹਨ — ਪਵਿੱਤਰ ਅਗਨੀ ਦੁਆਲੇ ਲਏ ਗਏ ਉਹ ਗੇੜੇ, ਜਿਨ੍ਹਾਂ ਵਿੱਚੋਂ ਹਰ ਇੱਕ ਵਚਨ ਹੈ, ਜੋ ਜ਼ਿੰਦਗੀ ਭਰ ਨਿਭਾਉਣ ਦਾ ਵਾਦਾ ਕੀਤਾ ਜਾਂਦਾ ਹੈ। ਇਹੀ ਉਹ ਪਲ ਹੈ ਜਦੋਂ ਹਿੰਦੂ ਵਿਆਹ ਸੰਪੂਰਨ ਹੁੰਦਾ ਹੈ।

ਸ਼ਾਮਲ ਹੋਣ ਦਾ ਸੱਦਾ

ਸਾਡੀਆਂ ਖੁਸ਼ੀਆਂ ਵਿਚ ਸ਼ਾਮਲ ਹੋਵੋ

ਸਾਡੀਆਂ ਖੁਸ਼ੀਆਂ ਵਿਚ ਸ਼ਾਮਲ ਹੋਣ ਲਈ ਤੁਹਾਨੂੰ ਰੀਤਾਂ ਜਾਣਨੀਆਂ ਜ਼ਰੂਰੀ ਨਹੀਂ। ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ ਜੇਕਰ ਤੁਹਾਨੂੰ ਕਿਸੇ ਰਸਮ ਦਾ ਕੁਛ ਪਤਾ ਨਹੀਂ, ਅਤੇ ਕੋਈ ਨਾ ਕੋਈ ਤੁਹਾਨੂੰ ਰਸਮਾਂ ਬਾਰੇ ਦੱਸਣ ਲਈ ਹਮੇਸ਼ਾ ਤਿਆਰ ਹੋਵੇਗਾ। ਤੁਸੀ ਜਿਹੜੇ ਦਿਨ ਆ ਸਕੋ, ਜ਼ਰੂਰ ਆਓ — ਹਰ ਸਮਾਗਮ ਦੇ ਨਾਲ ਪਹਿਰਾਵੇ ਦਾ ਸੁਝਾਅ ਦਿੱਤਾ ਗਿਆ ਹੈ, ਅਤੇ ਜਿੱਥੇ ਕੁਝ ਜ਼ਰੂਰੀ ਹੈ ਉੱਥੇ ਸੂਚਨਾ ਵੀ, ਜਿਵੇਂ ਗੁਰੂਦਵਾਰਾ ਸਾਹਿਬ ਵਿੱਚ ਸਿਰ ਢੱਕਣਾ।

ਸਮਾਗਮ

ਤੁਹਾਡੇ ਨਾਲ ਇਹ ਜਸ਼ਨ ਮਨਾਉਣ ਲਈ ਅਸੀਂ ਬਹੁਤ ਉਤਸ਼ਾਹਿਤ ਹਾਂ। ਇੱਥੇ ਹਰ ਸਮਾਗਮ ਬਾਰੇ ਜਾਣਕਾਰੀ ਅਤੇ ਪਹਿਰਾਵੇ ਦਾ ਸੁਝਾਅ ਦਿੱਤਾ ਗਿਆ ਹੈ।

ਬੁੱਧਵਾਰ · ੧੮ ਨਵੰਬਰ ੨੦੨੬

ਮਹਿੰਦੀ

ਸ਼ਾਮ ੪:੦੦

ਘਰ ਵਿਖੇ

ਬੱਲੂਆਣਾ, ਬਠਿੰਡਾ, ਪੰਜਾਬ

ਸੰਗੀਤ, ਜਸ਼ਨ ਅਤੇ ਮਹਿੰਦੀ ਲਗਾਉਣ ਦੀ ਇੱਕ ਸ਼ਾਮ।

ਪਹਿਰਾਵਾ

ਹਰਾ

ਵਧੂ ਪੱਖ

ਲਗਨ, ਘ੍ਰਿਤਧਾਰੀ, ਦੇਵ ਪੂਜਨ, ਮੰਡਪਾੱਛਾਦਨ ਅਤੇ ਹਲਦੀ

ਸਵੇਰੇ ੧੦:੦੦ ਤੋਂ

ਘਰ ਵਿਖੇ

ਗਯਾ, ਬਿਹਾਰ

ਸਿਧਾਰਥ ਦੇ ਗਯਾ ਵਾਲੇ ਘਰ ਵਿੱਚ ਸਾਰਾ ਦਿਨ ਪਰਿਵਾਰਕ ਰਸਮਾਂ — ਸ਼ੁਭ ਮਹੂਰਤ ਦਾ ਨਿਸ਼ਚਾ, ਵੱਡਿਆਂ ਤੇ ਵਡੇਰਿਆਂ ਤੋਂ ਅਸੀਸਾਂ, ਅਤੇ ਕੁਲਦੇਵਤਾ ਦੀ ਪੂਜਾ। ਰਾਤ ਨੂੰ ਬਾਂਸ, ਕੇਲੇ ਦੇ ਤਣਿਆਂ ਤੇ ਅੰਬ ਦੇ ਪੱਤਿਆਂ ਨਾਲ ਮੰਡਪ ਸਜਦਾ ਹੈ, ਅਤੇ ਉਸੇ ਵਿੱਚ ਹਲਦੀ ਦੀ ਰਸਮ ਹੁੰਦੀ ਹੈ — ਗੀਤ ਤੇ ਖੁਸ਼ੀ ਨਾਲ ਭਰਿਆ ਉਹ ਹਿੱਸਾ ਜਿਸ ਵਿੱਚ ਸਾਰੇ ਸ਼ਾਮਲ ਹੁੰਦੇ ਹਨ।

ਵਰ ਪੱਖ

ਵੀਰਵਾਰ · ੧੯ ਨਵੰਬਰ ੨੦੨੬

ਵਟਣਾ

ਸ਼ਾਮ ੪:੦੦

ਘਰ ਵਿਖੇ

ਬੱਲੂਆਣਾ, ਬਠਿੰਡਾ, ਪੰਜਾਬ

ਵਿਆਹ ਤੋਂ ਪਹਿਲਾਂ ਦੀ ਇੱਕ ਰਵਾਇਤੀ ਪੰਜਾਬੀ ਰਸਮ ਜਿਸ ਵਿੱਚ ਲਾੜੀ ਦੇ ਹਲਦੀ, ਸਰ੍ਹੋਂ ਦੇ ਤੇਲ ਅਤੇ ਆਟੇ ਜਾਂ ਬੇਸਣ ਦਾ ਮਿਸ਼ਰਣ (ਲੇਪ) ਲਗਾਇਆ ਜਾਂਦਾ ਹੈ।

ਪਹਿਰਾਵਾ

ਪੀਲਾ

ਵਧੂ ਪੱਖ

ਜਾਗੋ

ਰਾਤ ੯:੦੦

ਘਰ ਵਿਖੇ

ਬੱਲੂਆਣਾ, ਬਠਿੰਡਾ, ਪੰਜਾਬ

ਪੰਜਾਬੀ ਸੱਭਿਆਚਾਰ ਵਿੱਚ ਵਿਆਹ ਤੋਂ ਪਹਿਲਾਂ ਦਾ ਇੱਕ ਜੋਸ਼ੀਲਾ ਅਤੇ ਉਤਸ਼ਾਹ ਭਰਪੂਰ ਜਸ਼ਨ, ਜਿਸ ਵਿੱਚ ਪਰਿਵਾਰਕ ਮੈਂਬਰ ਗਾਉਂਦੇ-ਨੱਚਦੇ ਹਨ ਅਤੇ ਆਉਣ ਵਾਲੇ ਵਿਆਹ ਲਈ ਸੱਦਾ ਦੇਣ ਵਾਸਤੇ ਪ੍ਰਤੀਕਾਤਮਕ ਤੌਰ ’ਤੇ ਗੁਆਂਢੀਆਂ ਨੂੰ “ਜਗਾਉਂਦੇ” ਹਨ।

ਪਹਿਰਾਵਾ

ਔਰਤਾਂ ਪੰਜਾਬੀ ਘੱਗਰਾ, ਜਾਂ ਕੋਈ ਹੋਰ ਰਵਾਇਤੀ ਪੰਜਾਬੀ ਪਹਿਰਾਵਾ

ਮਰਦ ਰਵਾਇਤੀ ਪੰਜਾਬੀ ਪਹਿਰਾਵਾ

ਵਧੂ ਪੱਖ

ਸ਼ੁੱਕਰਵਾਰ · ੨੦ ਨਵੰਬਰ ੨੦੨੬

ਬਠਿੰਡਾ ਪਹੁੰਚਣਾ

ਦੁਪਹਿਰ

ਹੋਟਲ ਕੰਫਰਟ ਇਨ ਟਿਊਲਿਪ

ਬਠਿੰਡਾ, ਪੰਜਾਬ

ਬਰਾਤ ਬਠਿੰਡਾ ਪਹੁੰਚੇਗੀ। ਵਰ ਪੱਖ ਦੇ ਮਹਿਮਾਨ ਇੱਥੇ ਹੀ ਠਹਿਰਨਗੇ, ਅਤੇ ਦੁਪਹਿਰ ਤੇ ਰਾਤ ਦਾ ਖਾਣਾ ਹੋਟਲ ਵਿੱਚ ਹੀ ਹੋਵੇਗਾ।

ਵਰ ਪੱਖ

ਸ਼ਨੀਵਾਰ · ੨੧ ਨਵੰਬਰ ੨੦੨੬

ਅਨੰਦ ਕਾਰਜ

ਸਵੇਰੇ ੧੦:੦੦

ਗੁਰਦੁਆਰਾ ਸਾਹਿਬ ਬੀਬੀਵਾਲਾ

ਬਠਿੰਡਾ, ਪੰਜਾਬ

ਪੰਜਾਬੀ ਸਿੱਖ ਵਿਆਹ ਦੀ ਰਸਮ, ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ, ਪਰਿਵਾਰ ਅਤੇ ਆਪਣਿਆਂ ਦੀ ਮੌਜੂਦਗੀ ਵਿੱਚ ਲਾਵਾਂ (ਵਿਆਹ ਦੇ ਵਚਨ) ਲੈਈਆਂ ਜਾਂਦੀਆਂ ਹਨ।

ਪਹਿਰਾਵਾ

ਔਰਤਾਂ ਦੁਪੱਟੇ ਨਾਲ ਕੁੜਤੀ — ਦੁਪੱਟਾ ਲਾਜ਼ਮੀ ਹੈ। ਕ੍ਰੌਪ ਟਾਪ ਜਾਂ ਚੋਲੀ ਨਾ ਪਹਿਨੋ। ਕੁੜਤੀ ਨਾਲ ਸਲਵਾਰ, ਸ਼ਰਾਰਾ, ਪਲਾਜ਼ੋ ਜਾਂ ਲਹਿੰਗਾ ਪਾ ਸਕਦੇ ਹੋ

ਮਰਦ ਰਵਾਇਤੀ ਪੰਜਾਬੀ ਪਹਿਰਾਵੇ ਦਾ ਸਵਾਗਤ ਹੈ। ਗੁਰਦੁਆਰੇ ਦੇ ਅੰਦਰ ਸਿਰ ਢੱਕਣਾ ਲਾਜ਼ਮੀ ਹੈ, ਜੇਕਰ ਪੰਜਾਬੀ ਪੱਗ ਬੰਨ੍ਹਣੀ ਚਾਹੋ ਤਾਂ ਬੰਨ੍ਹ ਸਕਦੇ ਹੋ

ਦੋਵੇਂ ਪਰਿਵਾਰ

ਬਰਾਤ ਦਾ ਸਵਾਗਤ ਤੇ ਦੁਪਹਿਰ ਦਾ ਖਾਣਾ

ਸਵੇਰੇ ੧੧:੦੦

ਹੋਟਲ ਸੇਪਲ

ਬਠਿੰਡਾ, ਪੰਜਾਬ

ਲਾੜੇ ਦੇ ਆਗਮਨ, ਜਸ਼ਨ ਤੇ ਦੋਵਾਂ ਪਰਿਵਾਰਾਂ ਨਾਲ ਦੁਪਹਿਰ ਦੇ ਖਾਣੇ ਵਿੱਚ ਸ਼ਾਮਲ ਹੋਵੋ।

ਪਹਿਰਾਵਾ

ਤਿਉਹਾਰੀ ਜਾਂ ਸਮਾਰਟ ਪਹਿਰਾਵਾ — ਤੁਹਾਡੀ ਪਸੰਦ

ਦੋਵੇਂ ਪਰਿਵਾਰ

ਰਾਤ ਦਾ ਖਾਣਾ ਤੇ ਫੇਰੇ

ਸ਼ਾਮ ੭:੦੦

ਹੋਟਲ ਸੇਪਲ

ਬਠਿੰਡਾ, ਪੰਜਾਬ

ਰਾਤ ਦੇ ਖਾਣੇ ਨਾਲ ਇੱਕ ਸ਼ਾਮ, ਉਸ ਤੋਂ ਬਾਅਦ ਹਿੰਦੂ ਵਿਆਹ ਦੀਆਂ ਰਸਮਾਂ — ਫੇਰੇ, ਸਿੰਦੂਰ ਦਾਨ, ਕੰਨਿਆ ਦਾਨ ਅਤੇ ਵਿਦਾਈ।

ਪਹਿਰਾਵਾ

ਤਿਉਹਾਰੀ ਜਾਂ ਸਮਾਰਟ ਪਹਿਰਾਵਾ — ਤੁਹਾਡੀ ਪਸੰਦ

ਮਰਦ ਜੇ ਤੁਸੀਂ ਚਾਹੋ ਤਾਂ ਸਾਫ਼ਾ (ਰਵਾਇਤੀ ਹਿੰਦੂ ਪੱਗ) ਪਾ ਸਕਦੇ ਹੋ

ਦੋਵੇਂ ਪਰਿਵਾਰ

ਆਰ.ਐਸ.ਵੀ.ਪੀ.

ਸਾਨੂੰ ਬਹੁਤ ਮਾਣ ਮਹਿਸੂਸ ਹੋਵੇਗਾ ਜੇਕਰ ਤੁਸੀ ਸਾਡੇ ਨਾਲ ਸ਼ਾਮਲ ਹੋਵੋ — ਕਿਰਪਾ ਕਰਕੇ ਹੇਠਾਂ ਆਪਣੀ ਹਾਜ਼ਰੀ ਬਾਰੇ ਸੂਚਿਤ ਕਰੋ (RSVP)।

ਕਿਰਪਾ ਕਰਕੇ ੧੦ ਨਵੰਬਰ ੨੦੨੬ ਤੱਕ ਜਵਾਬ ਦਿਓ

ਈਮੇਲ ਜਾਂ ਫ਼ੋਨ — ਇਹਨਾਂ ਵਿੱਚੋਂ ਕੋਈ ਇੱਕ ਕਾਫ਼ੀ ਹੈ।

ਕੀ ਤੁਸੀਂ ਸਾਡੇ ਨਾਲ ਹੋਵੋਗੇ?
ਤੁਸੀਂ ਕਿਹੜੇ ਸਮਾਗਮਾਂ ਵਿੱਚ ਸ਼ਾਮਲ ਹੋਵੋਗੇ?